ਯਿਰਮਿਯਾਹ 17

ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: “ਜਾਓ ਅਤੇ ਲੋਕਾਂ ਦੇ ਫਾਟਕ ਉੱਤੇ ਖਲੋ ਜਾਓ, ਜਿਸ ਵਿੱਚੋਂ ਯਹੂਦਾਹ ਦੇ ਰਾਜੇ ਅੰਦਰ ਅਤੇ ਬਾਹਰ ਜਾਂਦੇ ਹਨ; ਯੇਰੂਸ਼ਲੇਮ ਦੇ ਹੋਰ ਸਾਰੇ ਦਰਵਾਜ਼ਿਆਂ ਉੱਤੇ ਵੀ ਖੜ੍ਹੇ ਹੋਵੋ।

Jeremiah 17:19 (UKJV) Thus said the LORD unto me; Go and stand in the gate of the children of the people, whereby the kings of Judah come in, and by the which they go out, and in all the gates of Jerusalem;

17ਮੇਰੇ ਲਈ ਡਰਾਉਣਾ ਨਾ ਬਣ; ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।

18ਮੇਰੇ ਸਤਾਉਣ ਵਾਲੇ ਸ਼ਰਮਿੰਦਾ ਹੋਣ, ਪਰ ਮੈਨੂੰ ਸ਼ਰਮਿੰਦਗੀ ਤੋਂ ਬਚਾ। ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਤੋਂ ਬਚਾ। ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ; ਉਹਨਾਂ ਨੂੰ ਦੁੱਗਣੀ ਮਾਰ ਨਾਲ ਨਸ਼ਟ ਕਰ।

19ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: “ਜਾਓ ਅਤੇ ਲੋਕਾਂ ਦੇ ਫਾਟਕ ਉੱਤੇ ਖਲੋ ਜਾਓ, ਜਿਸ ਵਿੱਚੋਂ ਯਹੂਦਾਹ ਦੇ ਰਾਜੇ ਅੰਦਰ ਅਤੇ ਬਾਹਰ ਜਾਂਦੇ ਹਨ; ਯੇਰੂਸ਼ਲੇਮ ਦੇ ਹੋਰ ਸਾਰੇ ਦਰਵਾਜ਼ਿਆਂ ਉੱਤੇ ਵੀ ਖੜ੍ਹੇ ਹੋਵੋ।

20ਉਹਨਾਂ ਨੂੰ ਆਖ, ‘ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹਨ, ਯਾਹਵੇਹ ਦਾ ਬਚਨ ਸੁਣੋ।

21ਯਾਹਵੇਹ ਇਹ ਆਖਦਾ ਹੈ: ਸਾਵਧਾਨ ਰਹੋ ਕਿ ਸਬਤ ਦੇ ਦਿਨ ਭਾਰ ਨਾ ਚੁੱਕੋ ਜਾਂ ਇਸਨੂੰ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਨਾ ਲਿਆਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.