16ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ; ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ। ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।
17ਮੇਰੇ ਲਈ ਡਰਾਉਣਾ ਨਾ ਬਣ; ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।
18ਮੇਰੇ ਸਤਾਉਣ ਵਾਲੇ ਸ਼ਰਮਿੰਦਾ ਹੋਣ, ਪਰ ਮੈਨੂੰ ਸ਼ਰਮਿੰਦਗੀ ਤੋਂ ਬਚਾ। ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਤੋਂ ਬਚਾ। ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ; ਉਹਨਾਂ ਨੂੰ ਦੁੱਗਣੀ ਮਾਰ ਨਾਲ ਨਸ਼ਟ ਕਰ।
19ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: “ਜਾਓ ਅਤੇ ਲੋਕਾਂ ਦੇ ਫਾਟਕ ਉੱਤੇ ਖਲੋ ਜਾਓ, ਜਿਸ ਵਿੱਚੋਂ ਯਹੂਦਾਹ ਦੇ ਰਾਜੇ ਅੰਦਰ ਅਤੇ ਬਾਹਰ ਜਾਂਦੇ ਹਨ; ਯੇਰੂਸ਼ਲੇਮ ਦੇ ਹੋਰ ਸਾਰੇ ਦਰਵਾਜ਼ਿਆਂ ਉੱਤੇ ਵੀ ਖੜ੍ਹੇ ਹੋਵੋ।
20ਉਹਨਾਂ ਨੂੰ ਆਖ, ‘ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹਨ, ਯਾਹਵੇਹ ਦਾ ਬਚਨ ਸੁਣੋ।