14ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ; ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ, ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।
15ਉਹ ਮੈਨੂੰ ਕਹਿੰਦੇ ਰਹਿੰਦੇ ਹਨ, “ਯਾਹਵੇਹ ਦਾ ਬਚਨ ਕਿੱਥੇ ਹੈ? ਇਸ ਨੂੰ ਹੁਣ ਪੂਰਾ ਹੋਣ ਦਿਓ!”
16ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ; ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ। ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।
17ਮੇਰੇ ਲਈ ਡਰਾਉਣਾ ਨਾ ਬਣ; ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।
18ਮੇਰੇ ਸਤਾਉਣ ਵਾਲੇ ਸ਼ਰਮਿੰਦਾ ਹੋਣ, ਪਰ ਮੈਨੂੰ ਸ਼ਰਮਿੰਦਗੀ ਤੋਂ ਬਚਾ। ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਤੋਂ ਬਚਾ। ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ; ਉਹਨਾਂ ਨੂੰ ਦੁੱਗਣੀ ਮਾਰ ਨਾਲ ਨਸ਼ਟ ਕਰ।