ਯਿਰਮਿਯਾਹ 17

ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ; ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ, ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।

Jeremiah 17:14 (UKJV) Heal me, O LORD, and I shall be healed; save me, and I shall be saved: for you are my praise.

12ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉਚਿਆਈ ਤੋਂ ਥਾਪਿਆ ਹੋਇਆ ਸਾਡਾ ਪਵਿੱਤਰ ਸਥਾਨ ਹੈ।

13ਹੇ ਯਾਹਵੇਹ, ਤੂੰ ਇਸਰਾਏਲ ਦੀ ਉਮੀਦ ਹੈ; ਤੈਨੂੰ ਤਿਆਗਣ ਵਾਲੇ ਸਾਰੇ ਸ਼ਰਮਿੰਦਾ ਹੋਣਗੇ। ਜਿਹੜੇ ਤੇਰੇ ਤੋਂ ਮੂੰਹ ਮੋੜ ਲੈਂਦੇ ਹਨ, ਉਹ ਮਿੱਟੀ ਵਿੱਚ ਮਿਲ ਜਾਣਗੇ ਕਿਉਂਕਿ ਉਹਨਾਂ ਨੇ ਯਾਹਵੇਹ ਨੂੰ, ਜੋ ਜਿਉਂਦੇ ਪਾਣੀ ਦਾ ਚਸ਼ਮਾ ਹੈ ਉਸ ਨੂੰ ਤਿਆਗ ਦਿੱਤਾ ਹੈ।

14ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ; ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ, ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।

15ਉਹ ਮੈਨੂੰ ਕਹਿੰਦੇ ਰਹਿੰਦੇ ਹਨ, “ਯਾਹਵੇਹ ਦਾ ਬਚਨ ਕਿੱਥੇ ਹੈ? ਇਸ ਨੂੰ ਹੁਣ ਪੂਰਾ ਹੋਣ ਦਿਓ!”

16ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ; ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ। ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.