13ਹੇ ਯਾਹਵੇਹ, ਤੂੰ ਇਸਰਾਏਲ ਦੀ ਉਮੀਦ ਹੈ; ਤੈਨੂੰ ਤਿਆਗਣ ਵਾਲੇ ਸਾਰੇ ਸ਼ਰਮਿੰਦਾ ਹੋਣਗੇ। ਜਿਹੜੇ ਤੇਰੇ ਤੋਂ ਮੂੰਹ ਮੋੜ ਲੈਂਦੇ ਹਨ, ਉਹ ਮਿੱਟੀ ਵਿੱਚ ਮਿਲ ਜਾਣਗੇ ਕਿਉਂਕਿ ਉਹਨਾਂ ਨੇ ਯਾਹਵੇਹ ਨੂੰ, ਜੋ ਜਿਉਂਦੇ ਪਾਣੀ ਦਾ ਚਸ਼ਮਾ ਹੈ ਉਸ ਨੂੰ ਤਿਆਗ ਦਿੱਤਾ ਹੈ।
14ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ; ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ, ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।
15ਉਹ ਮੈਨੂੰ ਕਹਿੰਦੇ ਰਹਿੰਦੇ ਹਨ, “ਯਾਹਵੇਹ ਦਾ ਬਚਨ ਕਿੱਥੇ ਹੈ? ਇਸ ਨੂੰ ਹੁਣ ਪੂਰਾ ਹੋਣ ਦਿਓ!”
16ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ; ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ। ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।
17ਮੇਰੇ ਲਈ ਡਰਾਉਣਾ ਨਾ ਬਣ; ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।