ਯਿਰਮਿਯਾਹ 17

ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ।

Jeremiah 17:24 (UKJV) And it shall come to pass, if all of you diligently hearken unto me, says the LORD, to bring in no burden through the gates of this city on the sabbath day, but hallow the sabbath day, to do no work therein;

22ਸਬਤ ਦੇ ਦਿਨ ਆਪਣੇ ਘਰਾਂ ਵਿੱਚੋਂ ਭਾਰ ਨਾ ਲਿਆਓ ਅਤੇ ਨਾ ਹੀ ਕੋਈ ਕੰਮ ਕਰੋ, ਪਰ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।

23ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ।

24ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ।

25ਫਿਰ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਆਪਣੇ ਅਧਿਕਾਰੀਆਂ ਸਮੇਤ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਦੀ ਲੰਘਣਗੇ। ਉਹ ਅਤੇ ਉਹਨਾਂ ਦੇ ਅਧਿਕਾਰੀ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ ਆਉਣਗੇ, ਯਹੂਦਾਹ ਦੇ ਮਨੁੱਖਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੇ ਨਾਲ, ਅਤੇ ਇਹ ਸ਼ਹਿਰ ਸਦਾ ਲਈ ਵੱਸਿਆ ਰਹੇਗਾ।

26ਲੋਕ ਯਹੂਦਾਹ ਦੇ ਕਸਬਿਆਂ ਤੋਂ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ, ਬਿਨਯਾਮੀਨ ਦੇ ਇਲਾਕੇ ਅਤੇ ਪੱਛਮੀ ਮੈਦਾਨ ਤੋਂ, ਪਹਾੜੀ ਦੇਸ਼ ਅਤੇ ਨੇਗੇਵ ਤੋਂ ਆਉਣਗੇ, ਹੋਮ ਦੀਆਂ ਭੇਟਾਂ ਅਤੇ ਬਲੀਆਂ, ਅਨਾਜ ਦੀਆਂ ਭੇਟਾਂ ਅਤੇ ਧੂਪ, ਅਤੇ ਧੰਨਵਾਦ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਲਿਆਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.