ਯਿਰਮਿਯਾਹ 17

ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ।

Jeremiah 17:23 (UKJV) But they obeyed not, neither inclined their ear, but made their neck stiff, that they might not hear, nor receive instruction.

21ਯਾਹਵੇਹ ਇਹ ਆਖਦਾ ਹੈ: ਸਾਵਧਾਨ ਰਹੋ ਕਿ ਸਬਤ ਦੇ ਦਿਨ ਭਾਰ ਨਾ ਚੁੱਕੋ ਜਾਂ ਇਸਨੂੰ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਨਾ ਲਿਆਓ।

22ਸਬਤ ਦੇ ਦਿਨ ਆਪਣੇ ਘਰਾਂ ਵਿੱਚੋਂ ਭਾਰ ਨਾ ਲਿਆਓ ਅਤੇ ਨਾ ਹੀ ਕੋਈ ਕੰਮ ਕਰੋ, ਪਰ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।

23ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ।

24ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ।

25ਫਿਰ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਆਪਣੇ ਅਧਿਕਾਰੀਆਂ ਸਮੇਤ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਦੀ ਲੰਘਣਗੇ। ਉਹ ਅਤੇ ਉਹਨਾਂ ਦੇ ਅਧਿਕਾਰੀ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ ਆਉਣਗੇ, ਯਹੂਦਾਹ ਦੇ ਮਨੁੱਖਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੇ ਨਾਲ, ਅਤੇ ਇਹ ਸ਼ਹਿਰ ਸਦਾ ਲਈ ਵੱਸਿਆ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.