23ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ।
24ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ।
25ਫਿਰ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਆਪਣੇ ਅਧਿਕਾਰੀਆਂ ਸਮੇਤ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਦੀ ਲੰਘਣਗੇ। ਉਹ ਅਤੇ ਉਹਨਾਂ ਦੇ ਅਧਿਕਾਰੀ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ ਆਉਣਗੇ, ਯਹੂਦਾਹ ਦੇ ਮਨੁੱਖਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੇ ਨਾਲ, ਅਤੇ ਇਹ ਸ਼ਹਿਰ ਸਦਾ ਲਈ ਵੱਸਿਆ ਰਹੇਗਾ।
26ਲੋਕ ਯਹੂਦਾਹ ਦੇ ਕਸਬਿਆਂ ਤੋਂ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ, ਬਿਨਯਾਮੀਨ ਦੇ ਇਲਾਕੇ ਅਤੇ ਪੱਛਮੀ ਮੈਦਾਨ ਤੋਂ, ਪਹਾੜੀ ਦੇਸ਼ ਅਤੇ ਨੇਗੇਵ ਤੋਂ ਆਉਣਗੇ, ਹੋਮ ਦੀਆਂ ਭੇਟਾਂ ਅਤੇ ਬਲੀਆਂ, ਅਨਾਜ ਦੀਆਂ ਭੇਟਾਂ ਅਤੇ ਧੂਪ, ਅਤੇ ਧੰਨਵਾਦ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਲਿਆਉਣਗੇ।
27ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਅਤੇ ਉਹ ਯੇਰੂਸ਼ਲੇਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁਝੇਗੀ ਨਹੀਂ।’ ”