ਯਿਰਮਿਯਾਹ 17

ਦੇਸ਼ ਵਿੱਚ ਮੇਰਾ ਪਹਾੜ ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ।

Jeremiah 17:3 (UKJV) O my mountain in the field, I will give your substance and all your treasures to the spoil, and your high places for sin, throughout all your borders.

1“ਯਹੂਦਾਹ ਦਾ ਪਾਪ ਲੋਹੇ ਦੀ ਕਲਮ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਉਹਨਾਂ ਦੇ ਦਿਲਾਂ ਦੀਆਂ ਤੱਖ਼ਤੀਆ ਅਤੇ ਉਹਨਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉੱਕਰਿਆ ਗਿਆ।

2ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੀਆਂ ਜਗਵੇਦੀਆਂ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ ਫੈਲੇ ਹੋਏ ਰੁੱਖਾਂ ਦੇ ਥੱਲੇ ਅਤੇ ਉੱਚੀਆਂ ਪਹਾੜੀਆਂ ਨੂੰ ਯਾਦ ਕਰਦੇ ਹਨ।

3ਦੇਸ਼ ਵਿੱਚ ਮੇਰਾ ਪਹਾੜ ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ।

4ਤੁਹਾਡੀ ਆਪਣੀ ਗਲਤੀ ਨਾਲ ਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ। ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ, ਅਤੇ ਇਹ ਸਦਾ ਲਈ ਬਲਦਾ ਰਹੇਗਾ।”

5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ, ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.