ਯਿਰਮਿਯਾਹ 17

ਤੁਹਾਡੀ ਆਪਣੀ ਗਲਤੀ ਨਾਲ ਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ। ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ, ਅਤੇ ਇਹ ਸਦਾ ਲਈ ਬਲਦਾ ਰਹੇਗਾ।”

Jeremiah 17:4 (UKJV) And you, even yourself, shall discontinue from yours heritage that I gave you; and I will cause you to serve yours enemies in the land which you know not: for all of you have kindled a fire in mine anger, which shall burn for ever.

2ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੀਆਂ ਜਗਵੇਦੀਆਂ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ ਫੈਲੇ ਹੋਏ ਰੁੱਖਾਂ ਦੇ ਥੱਲੇ ਅਤੇ ਉੱਚੀਆਂ ਪਹਾੜੀਆਂ ਨੂੰ ਯਾਦ ਕਰਦੇ ਹਨ।

3ਦੇਸ਼ ਵਿੱਚ ਮੇਰਾ ਪਹਾੜ ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ।

4ਤੁਹਾਡੀ ਆਪਣੀ ਗਲਤੀ ਨਾਲ ਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ। ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ, ਅਤੇ ਇਹ ਸਦਾ ਲਈ ਬਲਦਾ ਰਹੇਗਾ।”

5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ, ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।

6ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ; ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ। ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.