ਯਿਰਮਿਯਾਹ 17

ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ; ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ। ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।

Jeremiah 17:6 (UKJV) For he shall be like the heath in the desert, and shall not see when good comes; but shall inhabit the parched places in the wilderness, in a salt land and not inhabited.

4ਤੁਹਾਡੀ ਆਪਣੀ ਗਲਤੀ ਨਾਲ ਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ। ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ, ਅਤੇ ਇਹ ਸਦਾ ਲਈ ਬਲਦਾ ਰਹੇਗਾ।”

5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ, ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।

6ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ; ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ। ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।

7“ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜਿਸਦਾ ਭਰੋਸਾ ਯਾਹਵੇਹ ਤੇ ਹੈ।

8ਉਹ ਪਾਣੀ ਦੁਆਰਾ ਲਗਾਏ ਗਏ ਰੁੱਖ ਵਾਂਗ ਹੋਣਗੇ ਜੋ ਨਦੀ ਦੁਆਰਾ ਆਪਣੀਆਂ ਜੜ੍ਹਾਂ ਨੂੰ ਬਾਹਰ ਕੱਢਦਾ ਹੈ। ਜਦੋਂ ਗਰਮੀ ਆਉਂਦੀ ਹੈ ਤਾਂ ਇਹ ਨਹੀਂ ਡਰਦਾ; ਇਸ ਦੇ ਪੱਤੇ ਹਮੇਸ਼ਾ ਹਰੇ ਹੁੰਦੇ ਹਨ। ਇਸ ਨੂੰ ਸੋਕੇ ਦੇ ਸਾਲ ਵਿੱਚ ਕੋਈ ਚਿੰਤਾ ਨਹੀਂ ਹੈ ਅਤੇ ਇਹ ਕਦੇ ਫਲ ਦੇਣ ਵਿੱਚ ਅਸਫ਼ਲ ਨਹੀਂ ਹੁੰਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.