ਯਿਰਮਿਯਾਹ 17

“ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜਿਸਦਾ ਭਰੋਸਾ ਯਾਹਵੇਹ ਤੇ ਹੈ।

Jeremiah 17:7 (UKJV) Blessed is the man that trusts in the LORD, and whose hope the LORD is.

5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ, ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।

6ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ; ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ। ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।

7“ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜਿਸਦਾ ਭਰੋਸਾ ਯਾਹਵੇਹ ਤੇ ਹੈ।

8ਉਹ ਪਾਣੀ ਦੁਆਰਾ ਲਗਾਏ ਗਏ ਰੁੱਖ ਵਾਂਗ ਹੋਣਗੇ ਜੋ ਨਦੀ ਦੁਆਰਾ ਆਪਣੀਆਂ ਜੜ੍ਹਾਂ ਨੂੰ ਬਾਹਰ ਕੱਢਦਾ ਹੈ। ਜਦੋਂ ਗਰਮੀ ਆਉਂਦੀ ਹੈ ਤਾਂ ਇਹ ਨਹੀਂ ਡਰਦਾ; ਇਸ ਦੇ ਪੱਤੇ ਹਮੇਸ਼ਾ ਹਰੇ ਹੁੰਦੇ ਹਨ। ਇਸ ਨੂੰ ਸੋਕੇ ਦੇ ਸਾਲ ਵਿੱਚ ਕੋਈ ਚਿੰਤਾ ਨਹੀਂ ਹੈ ਅਤੇ ਇਹ ਕਦੇ ਫਲ ਦੇਣ ਵਿੱਚ ਅਸਫ਼ਲ ਨਹੀਂ ਹੁੰਦਾ।”

9ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਇਹ ਪੁੱਜ ਕੇ ਖ਼ਰਾਬ ਹੈ, ਇਸ ਨੂੰ ਕੌਣ ਜਾਣ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.