ਯਿਰਮਿਯਾਹ 18

ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ; ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ। ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ; ਉਹਨਾਂ ਦੇ ਆਦਮੀ ਮਾਰੇ ਜਾਣ, ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।

Jeremiah 18:21 (UKJV) Therefore deliver up their children to the famine, and pour out their blood by the force of the sword; and let their wives be bereaved of their children, and be widows; and let their men be put to death; let their young men be slain by the sword in battle.

19ਹੇ ਯਾਹਵੇਹ, ਮੇਰੀ ਗੱਲ ਸੁਣੋ ਕਿ ਮੇਰੇ ਦੋਸ਼ੀ ਕੀ ਕਹਿ ਰਹੇ ਹਨ!

20ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ? ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ। ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀ ਅਤੇ ਉਹਨਾਂ ਦੇ ਲਈ ਬੋਲਿਆ ਸੀ ਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।

21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ; ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ। ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ; ਉਹਨਾਂ ਦੇ ਆਦਮੀ ਮਾਰੇ ਜਾਣ, ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।

22ਉਹਨਾਂ ਦੇ ਘਰਾਂ ਵਿੱਚੋਂ ਰੌਲਾ ਪਵੇ, ਜਦੋਂ ਤੁਸੀਂ ਅਚਾਨਕ ਉਹਨਾਂ ਦੇ ਵਿਰੁੱਧ ਹਮਲਾਵਰਾਂ ਨੂੰ ਲਿਆਓ, ਕਿਉਂ ਜੋ ਉਹਨਾਂ ਨੇ ਮੈਨੂੰ ਫੜਨ ਲਈ ਇੱਕ ਟੋਆ ਪੁੱਟਿਆ ਹੈ ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।

23ਪਰ ਤੁਸੀਂ, ਯਾਹਵੇਹ, ਉਹਨਾਂ ਦੀਆਂ ਮੈਨੂੰ ਮਾਰਨ ਲਈ ਸਾਰੀਆਂ ਸਾਜ਼ਿਸ਼ਾਂ ਨੂੰ ਜਾਣਦੇ ਹੋ। ਉਹਨਾਂ ਦੇ ਅਪਰਾਧਾਂ ਨੂੰ ਮਾਫ਼ ਨਾ ਕਰੋ ਨਾ ਉਹਨਾਂ ਦੇ ਪਾਪਾਂ ਨੂੰ ਆਪਣੀ ਨਜ਼ਰਾਂ ਤੋਂ ਮਿਟਾ ਦਿਓ। ਉਹਨਾਂ ਨੂੰ ਤੁਹਾਡੇ ਸਾਹਮਣੇ ਉਖਾੜ ਦਿੱਤਾ ਜਾਵੇ; ਆਪਣੇ ਗੁੱਸੇ ਵਿੱਚ ਉਹਨਾਂ ਨਾਲ ਪੇਸ਼ ਆਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.