20ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ? ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ। ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀ ਅਤੇ ਉਹਨਾਂ ਦੇ ਲਈ ਬੋਲਿਆ ਸੀ ਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।
21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ; ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ। ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ; ਉਹਨਾਂ ਦੇ ਆਦਮੀ ਮਾਰੇ ਜਾਣ, ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।
22ਉਹਨਾਂ ਦੇ ਘਰਾਂ ਵਿੱਚੋਂ ਰੌਲਾ ਪਵੇ, ਜਦੋਂ ਤੁਸੀਂ ਅਚਾਨਕ ਉਹਨਾਂ ਦੇ ਵਿਰੁੱਧ ਹਮਲਾਵਰਾਂ ਨੂੰ ਲਿਆਓ, ਕਿਉਂ ਜੋ ਉਹਨਾਂ ਨੇ ਮੈਨੂੰ ਫੜਨ ਲਈ ਇੱਕ ਟੋਆ ਪੁੱਟਿਆ ਹੈ ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।
23ਪਰ ਤੁਸੀਂ, ਯਾਹਵੇਹ, ਉਹਨਾਂ ਦੀਆਂ ਮੈਨੂੰ ਮਾਰਨ ਲਈ ਸਾਰੀਆਂ ਸਾਜ਼ਿਸ਼ਾਂ ਨੂੰ ਜਾਣਦੇ ਹੋ। ਉਹਨਾਂ ਦੇ ਅਪਰਾਧਾਂ ਨੂੰ ਮਾਫ਼ ਨਾ ਕਰੋ ਨਾ ਉਹਨਾਂ ਦੇ ਪਾਪਾਂ ਨੂੰ ਆਪਣੀ ਨਜ਼ਰਾਂ ਤੋਂ ਮਿਟਾ ਦਿਓ। ਉਹਨਾਂ ਨੂੰ ਤੁਹਾਡੇ ਸਾਹਮਣੇ ਉਖਾੜ ਦਿੱਤਾ ਜਾਵੇ; ਆਪਣੇ ਗੁੱਸੇ ਵਿੱਚ ਉਹਨਾਂ ਨਾਲ ਪੇਸ਼ ਆਓ।