ਯਿਰਮਿਯਾਹ 18

ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ? ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ। ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀ ਅਤੇ ਉਹਨਾਂ ਦੇ ਲਈ ਬੋਲਿਆ ਸੀ ਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।

Jeremiah 18:20 (UKJV) Shall evil be recompensed for good? for they have dug a pit for my soul. Remember that I stood before you to speak good for them, and to turn away your wrath from them.

18ਉਹਨਾਂ ਨੇ ਆਖਿਆ, “ਆਓ, ਯਿਰਮਿਯਾਹ ਦੇ ਵਿਰੁੱਧ ਵਿਉਂਤ ਬਣਾਈਏ। ਕਿਉਂਕਿ ਜਾਜਕ ਦੁਆਰਾ ਬਿਵਸਥਾ ਦੀ ਸਿੱਖਿਆ ਬੰਦ ਨਹੀਂ ਹੋਵੇਗੀ, ਨਾ ਬੁੱਧਵਾਨਾਂ ਦੀ ਸਲਾਹ, ਅਤੇ ਨਾ ਹੀ ਨਬੀਆਂ ਦਾ ਬਚਨ। ਇਸ ਲਈ ਆਓ, ਅਸੀਂ ਆਪਣੀਆਂ ਜੀਭਾਂ ਨਾਲ ਉਸ ਉੱਤੇ ਹਮਲਾ ਕਰੀਏ ਅਤੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।”

19ਹੇ ਯਾਹਵੇਹ, ਮੇਰੀ ਗੱਲ ਸੁਣੋ ਕਿ ਮੇਰੇ ਦੋਸ਼ੀ ਕੀ ਕਹਿ ਰਹੇ ਹਨ!

20ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ? ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ। ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀ ਅਤੇ ਉਹਨਾਂ ਦੇ ਲਈ ਬੋਲਿਆ ਸੀ ਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।

21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ; ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ। ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ; ਉਹਨਾਂ ਦੇ ਆਦਮੀ ਮਾਰੇ ਜਾਣ, ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।

22ਉਹਨਾਂ ਦੇ ਘਰਾਂ ਵਿੱਚੋਂ ਰੌਲਾ ਪਵੇ, ਜਦੋਂ ਤੁਸੀਂ ਅਚਾਨਕ ਉਹਨਾਂ ਦੇ ਵਿਰੁੱਧ ਹਮਲਾਵਰਾਂ ਨੂੰ ਲਿਆਓ, ਕਿਉਂ ਜੋ ਉਹਨਾਂ ਨੇ ਮੈਨੂੰ ਫੜਨ ਲਈ ਇੱਕ ਟੋਆ ਪੁੱਟਿਆ ਹੈ ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.