9“ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।
10ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ, ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ; ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ:
11ਕੀ ਕਿਸੇ ਵੀ ਕੌਮ ਨੇ ਕਦੀ ਆਪਣੇ ਦੇਵਤਿਆਂ ਨੂੰ ਬਦਲਿਆ ਹੈ? ਭਾਵੇਂ ਉਹ ਅਸਲੀ ਦੇਵਤੇ ਨਹੀਂ ਹਨ। ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਨਿਕੰਮੀਆਂ ਮੂਰਤੀਆਂ ਦੇ ਲਈ ਬਦਲ ਦਿੱਤਾ ਹੈ।
12ਹੇ ਅਕਾਸ਼, ਇਸ ਤੋਂ ਘਬਰਾਓ, ਅਤੇ ਬਹੁਤ ਡਰ ਨਾਲ ਕੰਬ ਜਾਓ,” ਯਾਹਵੇਹ ਦਾ ਵਾਕ ਹੈ।
13“ਮੇਰੇ ਲੋਕਾਂ ਨੇ ਦੋ ਪਾਪ ਕੀਤੇ ਹਨ: ਉਹਨਾਂ ਨੇ ਜੀਉਂਦੇ ਪਾਣੀ ਦੇ ਚਸ਼ਮਾ ਨੂੰ ਤਿਆਗ ਦਿੱਤਾ ਹੈ, ਅਤੇ ਆਪਣੇ ਖੁਦ ਦੇ ਟੋਏ ਪੁੱਟ ਲਏ ਹਨ, ਟੁੱਟੇ ਹੋਏ ਟੋਏ ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।