ਯਿਰਮਿਯਾਹ 2

ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ, ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ; ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ:

Jeremiah 2:10 (UKJV) For pass over the isles of Chittim, and see; and send unto Kedar, and consider diligently, and see if there be such a thing.

8ਜਾਜਕਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ?’ ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ; ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮਵਾਕ ਕੀਤਾ, ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ।

9“ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।

10ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ, ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ; ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ:

11ਕੀ ਕਿਸੇ ਵੀ ਕੌਮ ਨੇ ਕਦੀ ਆਪਣੇ ਦੇਵਤਿਆਂ ਨੂੰ ਬਦਲਿਆ ਹੈ? ਭਾਵੇਂ ਉਹ ਅਸਲੀ ਦੇਵਤੇ ਨਹੀਂ ਹਨ। ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਨਿਕੰਮੀਆਂ ਮੂਰਤੀਆਂ ਦੇ ਲਈ ਬਦਲ ਦਿੱਤਾ ਹੈ।

12ਹੇ ਅਕਾਸ਼, ਇਸ ਤੋਂ ਘਬਰਾਓ, ਅਤੇ ਬਹੁਤ ਡਰ ਨਾਲ ਕੰਬ ਜਾਓ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.