6ਉਹਨਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ, ਜੋ ਸਾਨੂੰ ਮਿਸਰ ਦੇਸ਼ ਤੋਂ ਉਤਾਹ ਲਿਆਇਆ ਅਤੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਸ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ?’
7ਮੈਂ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆਂਦਾ ਤਾਂ ਜੋ ਉਸ ਦੇ ਫਲ ਅਤੇ ਭਰਪੂਰ ਉਪਜ ਖਾ ਸਕੋ। ਪਰ ਤੁਸੀਂ ਆ ਕੇ ਮੇਰੀ ਧਰਤੀ ਨੂੰ ਪਲੀਤ ਕੀਤਾ ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਬਣਾਇਆ।
8ਜਾਜਕਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ?’ ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ; ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮਵਾਕ ਕੀਤਾ, ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ।
9“ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।
10ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ, ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ; ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ: