11ਕੀ ਕਿਸੇ ਵੀ ਕੌਮ ਨੇ ਕਦੀ ਆਪਣੇ ਦੇਵਤਿਆਂ ਨੂੰ ਬਦਲਿਆ ਹੈ? ਭਾਵੇਂ ਉਹ ਅਸਲੀ ਦੇਵਤੇ ਨਹੀਂ ਹਨ। ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਨਿਕੰਮੀਆਂ ਮੂਰਤੀਆਂ ਦੇ ਲਈ ਬਦਲ ਦਿੱਤਾ ਹੈ।
12ਹੇ ਅਕਾਸ਼, ਇਸ ਤੋਂ ਘਬਰਾਓ, ਅਤੇ ਬਹੁਤ ਡਰ ਨਾਲ ਕੰਬ ਜਾਓ,” ਯਾਹਵੇਹ ਦਾ ਵਾਕ ਹੈ।
13“ਮੇਰੇ ਲੋਕਾਂ ਨੇ ਦੋ ਪਾਪ ਕੀਤੇ ਹਨ: ਉਹਨਾਂ ਨੇ ਜੀਉਂਦੇ ਪਾਣੀ ਦੇ ਚਸ਼ਮਾ ਨੂੰ ਤਿਆਗ ਦਿੱਤਾ ਹੈ, ਅਤੇ ਆਪਣੇ ਖੁਦ ਦੇ ਟੋਏ ਪੁੱਟ ਲਏ ਹਨ, ਟੁੱਟੇ ਹੋਏ ਟੋਏ ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।
14ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਦਾ ਮਾਲ ਬਣਿਆ?
15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਆਵਾਜ਼ ਕੱਢੀ, ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ। ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।