ਯਿਰਮਿਯਾਹ 2

ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਆਵਾਜ਼ ਕੱਢੀ, ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ। ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।

Jeremiah 2:15 (UKJV) The young lions roared upon him, and yelled, and they made his land waste: his cities are burned without inhabitant.

13“ਮੇਰੇ ਲੋਕਾਂ ਨੇ ਦੋ ਪਾਪ ਕੀਤੇ ਹਨ: ਉਹਨਾਂ ਨੇ ਜੀਉਂਦੇ ਪਾਣੀ ਦੇ ਚਸ਼ਮਾ ਨੂੰ ਤਿਆਗ ਦਿੱਤਾ ਹੈ, ਅਤੇ ਆਪਣੇ ਖੁਦ ਦੇ ਟੋਏ ਪੁੱਟ ਲਏ ਹਨ, ਟੁੱਟੇ ਹੋਏ ਟੋਏ ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।

14ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਦਾ ਮਾਲ ਬਣਿਆ?

15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਆਵਾਜ਼ ਕੱਢੀ, ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ। ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।

16ਨਾਲੇ ਨੋਫ਼ ਅਤੇ ਤਾਹਪਨਹੇਸ ਨੇ ਤੇਰੇ ਸਿਰ ਦੀ ਖੋਪੜੀ ਭੰਨੀ।

17ਕੀ ਤੂੰ ਆਪ ਹੀ ਇਸ ਬਿਪਤਾ ਨੂੰ ਆਪਣੇ ਉੱਤੇ ਨਹੀਂ ਲਿਆਏ, ਜਦ ਯਾਹਵੇਹ ਤੈਨੂੰ ਰਾਹ ਵਿੱਚ ਲਈ ਜਾਂਦਾ ਸੀ? ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.