15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਆਵਾਜ਼ ਕੱਢੀ, ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ। ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।
16ਨਾਲੇ ਨੋਫ਼ ਅਤੇ ਤਾਹਪਨਹੇਸ ਨੇ ਤੇਰੇ ਸਿਰ ਦੀ ਖੋਪੜੀ ਭੰਨੀ।
17ਕੀ ਤੂੰ ਆਪ ਹੀ ਇਸ ਬਿਪਤਾ ਨੂੰ ਆਪਣੇ ਉੱਤੇ ਨਹੀਂ ਲਿਆਏ, ਜਦ ਯਾਹਵੇਹ ਤੈਨੂੰ ਰਾਹ ਵਿੱਚ ਲਈ ਜਾਂਦਾ ਸੀ? ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ।
18ਹੁਣ ਨੀਲ ਨਦੀ ਦਾ ਪਾਣੀ ਪੀਣ ਲਈ ਮਿਸਰ ਕਿਉਂ ਜਾਵਾਂ? ਅਤੇ ਫ਼ਰਾਤ ਨਦੀ ਦਾ ਪਾਣੀ ਪੀਣ ਲਈ ਅੱਸ਼ੂਰ ਕਿਉਂ ਜਾਵਾਂ? ਕੀ ਤੁਹਾਡਾ ਮਕਸਦ ਨਦੀ ਦਾ ਪਾਣੀ ਪੀਣਾ ਹੈ?
19ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ; ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ। ਤਾਂ ਸੋਚੋ ਅਤੇ ਸਮਝੋ ਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈ ਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।