ਯਿਰਮਿਯਾਹ 2

ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ; ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ। ਤਾਂ ਸੋਚੋ ਅਤੇ ਸਮਝੋ ਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈ ਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Jeremiah 2:19 (UKJV) Yours own wickedness shall correct you, and your backslidings shall reprove you: know therefore and see that it is an evil thing and bitter, that you have forsaken the LORD your God, and that my fear is not in you, says the Lord GOD of hosts.

17ਕੀ ਤੂੰ ਆਪ ਹੀ ਇਸ ਬਿਪਤਾ ਨੂੰ ਆਪਣੇ ਉੱਤੇ ਨਹੀਂ ਲਿਆਏ, ਜਦ ਯਾਹਵੇਹ ਤੈਨੂੰ ਰਾਹ ਵਿੱਚ ਲਈ ਜਾਂਦਾ ਸੀ? ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ।

18ਹੁਣ ਨੀਲ ਨਦੀ ਦਾ ਪਾਣੀ ਪੀਣ ਲਈ ਮਿਸਰ ਕਿਉਂ ਜਾਵਾਂ? ਅਤੇ ਫ਼ਰਾਤ ਨਦੀ ਦਾ ਪਾਣੀ ਪੀਣ ਲਈ ਅੱਸ਼ੂਰ ਕਿਉਂ ਜਾਵਾਂ? ਕੀ ਤੁਹਾਡਾ ਮਕਸਦ ਨਦੀ ਦਾ ਪਾਣੀ ਪੀਣਾ ਹੈ?

19ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ; ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ। ਤਾਂ ਸੋਚੋ ਅਤੇ ਸਮਝੋ ਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈ ਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

20“ਬਹੁਤ ਸਮਾਂ ਪਹਿਲਾਂ ਤੂੰ ਆਪਣੇ ਜੂਲੇ ਨੂੰ ਤੋੜ ਲਿਆ ਸੀ ਅਤੇ ਆਪਣੇ ਬੰਧਨਾਂ ਨੂੰ ਤੋੜ ਦਿੱਤਾ ਸੀ; ਤੂੰ ਕਿਹਾ, ‘ਮੈਂ ਤੇਰੀ ਸੇਵਾ ਨਹੀਂ ਕਰਾਂਗਾ!’ ਸੱਚਮੁੱਚ, ਹਰ ਉੱਚੇ ਟਿੱਬੇ ਅਤੇ ਹਰ ਫੈਲੇ ਰੁੱਖ ਦੇ ਹੇਠਾਂ ਤੁਸੀਂ ਵੇਸਵਾ ਵਾਂਗ ਲੇਟ ਗਏ ਹੋ।

21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ ਜੋ ਖਾਲ਼ਸ ਬੀਜ ਤੋਂ ਸੀ। ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.