18ਹੁਣ ਨੀਲ ਨਦੀ ਦਾ ਪਾਣੀ ਪੀਣ ਲਈ ਮਿਸਰ ਕਿਉਂ ਜਾਵਾਂ? ਅਤੇ ਫ਼ਰਾਤ ਨਦੀ ਦਾ ਪਾਣੀ ਪੀਣ ਲਈ ਅੱਸ਼ੂਰ ਕਿਉਂ ਜਾਵਾਂ? ਕੀ ਤੁਹਾਡਾ ਮਕਸਦ ਨਦੀ ਦਾ ਪਾਣੀ ਪੀਣਾ ਹੈ?
19ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ; ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ। ਤਾਂ ਸੋਚੋ ਅਤੇ ਸਮਝੋ ਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈ ਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
20“ਬਹੁਤ ਸਮਾਂ ਪਹਿਲਾਂ ਤੂੰ ਆਪਣੇ ਜੂਲੇ ਨੂੰ ਤੋੜ ਲਿਆ ਸੀ ਅਤੇ ਆਪਣੇ ਬੰਧਨਾਂ ਨੂੰ ਤੋੜ ਦਿੱਤਾ ਸੀ; ਤੂੰ ਕਿਹਾ, ‘ਮੈਂ ਤੇਰੀ ਸੇਵਾ ਨਹੀਂ ਕਰਾਂਗਾ!’ ਸੱਚਮੁੱਚ, ਹਰ ਉੱਚੇ ਟਿੱਬੇ ਅਤੇ ਹਰ ਫੈਲੇ ਰੁੱਖ ਦੇ ਹੇਠਾਂ ਤੁਸੀਂ ਵੇਸਵਾ ਵਾਂਗ ਲੇਟ ਗਏ ਹੋ।
21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ ਜੋ ਖਾਲ਼ਸ ਬੀਜ ਤੋਂ ਸੀ। ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?
22ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂ ਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,” ਪ੍ਰਭੂ ਯਾਹਵੇਹ ਦਾ ਵਾਕ ਹੈ।