ਯਿਰਮਿਯਾਹ 2

ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂ ਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,” ਪ੍ਰਭੂ ਯਾਹਵੇਹ ਦਾ ਵਾਕ ਹੈ।

Jeremiah 2:22 (UKJV) For though you wash you with alkali, and take you much soap, yet yours iniquity is marked before me, says the Lord GOD.

20“ਬਹੁਤ ਸਮਾਂ ਪਹਿਲਾਂ ਤੂੰ ਆਪਣੇ ਜੂਲੇ ਨੂੰ ਤੋੜ ਲਿਆ ਸੀ ਅਤੇ ਆਪਣੇ ਬੰਧਨਾਂ ਨੂੰ ਤੋੜ ਦਿੱਤਾ ਸੀ; ਤੂੰ ਕਿਹਾ, ‘ਮੈਂ ਤੇਰੀ ਸੇਵਾ ਨਹੀਂ ਕਰਾਂਗਾ!’ ਸੱਚਮੁੱਚ, ਹਰ ਉੱਚੇ ਟਿੱਬੇ ਅਤੇ ਹਰ ਫੈਲੇ ਰੁੱਖ ਦੇ ਹੇਠਾਂ ਤੁਸੀਂ ਵੇਸਵਾ ਵਾਂਗ ਲੇਟ ਗਏ ਹੋ।

21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ ਜੋ ਖਾਲ਼ਸ ਬੀਜ ਤੋਂ ਸੀ। ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?

22ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂ ਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,” ਪ੍ਰਭੂ ਯਾਹਵੇਹ ਦਾ ਵਾਕ ਹੈ।

23“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਮੈਂ ਅਸ਼ੁੱਧ ਨਹੀਂ ਹਾਂ; ਮੈਂ ਬਆਲ ਦੇ ਪਿੱਛੇ ਨਹੀਂ ਭੱਜਿਆ’? ਵੇਖੋ ਕਿ ਤੁਸੀਂ ਘਾਟੀ ਵਿੱਚ ਕਿਵੇਂ ਵਿਹਾਰ ਕੀਤਾ; ਇਸ ਬਾਰੇ ਵਿਚਾਰ ਕਰੋ ਕਿ ਤੁਸੀਂ ਕੀ ਕੀਤਾ ਹੈ। ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈ,

24ਤੁਸੀਂ ਉਸ ਜੰਗਲੀ ਖੋਤੀ ਵਰਗੇ ਹੋ ਜਿਹੜੀ ਜੰਗਲਾਂ ਵਿੱਚ ਪਲੀ ਹੈ, ਆਪਣੀ ਲਾਲਸਾ ਵਿੱਚ ਹਵਾ ਨੂੰ ਸੁੰਘਦੀ ਹੈ, ਉਸਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਸ ਨੂੰ ਚਾਹੁਣ ਵਾਲਿਆਂ ਨੂੰ ਖੋਜਣ ਦੀ ਲੋੜ ਨਹੀਂ, ਕਿਉਂਕਿ ਉਹ ਉਹਨਾਂ ਕੋਲ ਦੌੜਦੀ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.