22ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂ ਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,” ਪ੍ਰਭੂ ਯਾਹਵੇਹ ਦਾ ਵਾਕ ਹੈ।
23“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਮੈਂ ਅਸ਼ੁੱਧ ਨਹੀਂ ਹਾਂ; ਮੈਂ ਬਆਲ ਦੇ ਪਿੱਛੇ ਨਹੀਂ ਭੱਜਿਆ’? ਵੇਖੋ ਕਿ ਤੁਸੀਂ ਘਾਟੀ ਵਿੱਚ ਕਿਵੇਂ ਵਿਹਾਰ ਕੀਤਾ; ਇਸ ਬਾਰੇ ਵਿਚਾਰ ਕਰੋ ਕਿ ਤੁਸੀਂ ਕੀ ਕੀਤਾ ਹੈ। ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈ,
24ਤੁਸੀਂ ਉਸ ਜੰਗਲੀ ਖੋਤੀ ਵਰਗੇ ਹੋ ਜਿਹੜੀ ਜੰਗਲਾਂ ਵਿੱਚ ਪਲੀ ਹੈ, ਆਪਣੀ ਲਾਲਸਾ ਵਿੱਚ ਹਵਾ ਨੂੰ ਸੁੰਘਦੀ ਹੈ, ਉਸਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਸ ਨੂੰ ਚਾਹੁਣ ਵਾਲਿਆਂ ਨੂੰ ਖੋਜਣ ਦੀ ਲੋੜ ਨਹੀਂ, ਕਿਉਂਕਿ ਉਹ ਉਹਨਾਂ ਕੋਲ ਦੌੜਦੀ ਹੈ!
25ਤੁਸੀਂ ਕਦੋਂ ਦੌੜਨਾ ਬੰਦ ਕਰੋਗੇ? ਜਦੋਂ ਤੱਕ ਤੁਹਾਡੇ ਪੈਰ ਨੰਗੇ ਨਾ ਹੋਣ ਅਤੇ ਤੁਸੀਂ ਹੋਰ ਦੇਵਤਿਆਂ ਦੇ ਪਿੱਛੇ ਹਟਣਾ ਕਦੋਂ ਬੰਦ ਕਰੋਗੇ? ਪਰ ਤੁਸੀਂ ਕਹਿੰਦੇ ਹੋ, ‘ਆਪਣਾ ਸਾਹ ਬਚਾਓ! ਮੈਨੂੰ ਇਨ੍ਹਾਂ ਵਿਦੇਸ਼ੀ ਦੇਵਤਿਆਂ ਨਾਲ ਪਿਆਰ ਹੈ, ਅਤੇ ਮੈਂ ਹੁਣ ਉਹਨਾਂ ਨੂੰ ਪਿਆਰ ਕਰਨਾ ਬੰਦ ਨਹੀਂ ਕਰ ਸਕਦਾ!’
26“ਜਿਵੇਂ ਚੋਰ ਫੜੇ ਜਾਣ ਤੇ ਬਦਨਾਮ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਇਸਰਾਏਲ ਦੇ ਲੋਕ, ਉਹਨਾਂ ਦੇ ਰਾਜੇ ਅਤੇ ਉਹਨਾਂ ਦੇ ਅਧਿਕਾਰੀ, ਉਹਨਾਂ ਦੇ ਜਾਜਕ ਅਤੇ ਉਹਨਾਂ ਦੇ ਨਬੀ ਬਦਨਾਮ ਹੁੰਦੇ ਹਨ।