26“ਜਿਵੇਂ ਚੋਰ ਫੜੇ ਜਾਣ ਤੇ ਬਦਨਾਮ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਇਸਰਾਏਲ ਦੇ ਲੋਕ, ਉਹਨਾਂ ਦੇ ਰਾਜੇ ਅਤੇ ਉਹਨਾਂ ਦੇ ਅਧਿਕਾਰੀ, ਉਹਨਾਂ ਦੇ ਜਾਜਕ ਅਤੇ ਉਹਨਾਂ ਦੇ ਨਬੀ ਬਦਨਾਮ ਹੁੰਦੇ ਹਨ।
27ਉਹ ਲੱਕੜ ਨੂੰ ਕਹਿੰਦੇ ਹਨ, ‘ਤੂੰ ਮੇਰਾ ਪਿਤਾ ਹੈ,’ ਅਤੇ ਪੱਥਰ ਨੂੰ, ‘ਤੂੰ ਮੈਨੂੰ ਜਨਮ ਦਿੱਤਾ ਹੈ।’ ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ; ਅਤੇ ਆਪਣਾ ਮੂੰਹ ਨਹੀਂ ਫਿਰ ਵੀ ਜਦੋਂ ਉਹ ਮੁਸੀਬਤ ਵਿੱਚ ਹੁੰਦੇ ਹਨ, ਉਹ ਕਹਿੰਦੇ ਹਨ, ‘ਆ ਅਤੇ ਸਾਨੂੰ ਬਚਾ!’
28ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ, ਹੇ ਯਹੂਦਾਹ, ਜਿੰਨੇ ਕੁ ਤੇਰੇ ਸ਼ਹਿਰ ਹਨ, ਓਨ੍ਹੇ ਤੇਰੇ ਦੇਵਤੇ ਹਨ!
29“ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ,” ਯਾਹਵੇਹ ਦਾ ਵਾਕ ਹੈ।
30“ਮੈਂ ਤੁਹਾਡੇ ਲੋਕਾਂ ਨੂੰ ਵਿਅਰਥ ਸਜ਼ਾ ਦਿੱਤੀ। ਉਹਨਾਂ ਨੇ ਸੁਧਾਰ ਦਾ ਜਵਾਬ ਨਹੀਂ ਦਿੱਤਾ। ਤੇਰੀ ਤਲਵਾਰ ਨੇ ਤੁਹਾਡੇ ਨਬੀਆਂ ਨੂੰ ਪਾਗਲ ਸ਼ੇਰ ਵਾਂਗ ਖਾ ਲਿਆ ਹੈ।