ਯਿਰਮਿਯਾਹ 2

“ਇਸ ਪੀੜ੍ਹੀ ਦੇ ਲੋਕੋ, ਯਾਹਵੇਹ ਦੇ ਬਚਨ ਨੂੰ ਧਿਆਨ ਵਿੱਚ ਰੱਖੋ: “ਕੀ ਮੈਂ ਇਸਰਾਏਲ ਲਈ ਉਜਾੜ ਵਾਂਗ ਰਿਹਾ ਹਾਂ? ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਮੇਰੇ ਲੋਕ ਕਿਉਂ ਕਹਿੰਦੇ ਹਨ, ‘ਅਸੀਂ ਘੁੰਮਣ ਲਈ ਅਜ਼ਾਦ ਹਾਂ; ਅਸੀਂ ਤੁਹਾਡੇ ਕੋਲ ਹੋਰ ਨਹੀਂ ਆਵਾਂਗੇ’?

Jeremiah 2:31 (UKJV) O generation, see all of you the word of the LORD. Have I been a wilderness unto Israel? a land of darkness? wherefore say my people, We are lords; we will come no more unto you?

29“ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ,” ਯਾਹਵੇਹ ਦਾ ਵਾਕ ਹੈ।

30“ਮੈਂ ਤੁਹਾਡੇ ਲੋਕਾਂ ਨੂੰ ਵਿਅਰਥ ਸਜ਼ਾ ਦਿੱਤੀ। ਉਹਨਾਂ ਨੇ ਸੁਧਾਰ ਦਾ ਜਵਾਬ ਨਹੀਂ ਦਿੱਤਾ। ਤੇਰੀ ਤਲਵਾਰ ਨੇ ਤੁਹਾਡੇ ਨਬੀਆਂ ਨੂੰ ਪਾਗਲ ਸ਼ੇਰ ਵਾਂਗ ਖਾ ਲਿਆ ਹੈ।

31“ਇਸ ਪੀੜ੍ਹੀ ਦੇ ਲੋਕੋ, ਯਾਹਵੇਹ ਦੇ ਬਚਨ ਨੂੰ ਧਿਆਨ ਵਿੱਚ ਰੱਖੋ: “ਕੀ ਮੈਂ ਇਸਰਾਏਲ ਲਈ ਉਜਾੜ ਵਾਂਗ ਰਿਹਾ ਹਾਂ? ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਮੇਰੇ ਲੋਕ ਕਿਉਂ ਕਹਿੰਦੇ ਹਨ, ‘ਅਸੀਂ ਘੁੰਮਣ ਲਈ ਅਜ਼ਾਦ ਹਾਂ; ਅਸੀਂ ਤੁਹਾਡੇ ਕੋਲ ਹੋਰ ਨਹੀਂ ਆਵਾਂਗੇ’?

32ਕੀ ਇੱਕ ਮੁਟਿਆਰ ਆਪਣੇ ਗਹਿਣੇ ਭੁੱਲ ਜਾਂਦੀ ਹੈ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।

33ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ! ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.