ਯਿਰਮਿਯਾਹ 2

ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ! ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।

Jeremiah 2:33 (UKJV) Why trim you your way to seek love? therefore have you also taught the wicked ones your ways.

31“ਇਸ ਪੀੜ੍ਹੀ ਦੇ ਲੋਕੋ, ਯਾਹਵੇਹ ਦੇ ਬਚਨ ਨੂੰ ਧਿਆਨ ਵਿੱਚ ਰੱਖੋ: “ਕੀ ਮੈਂ ਇਸਰਾਏਲ ਲਈ ਉਜਾੜ ਵਾਂਗ ਰਿਹਾ ਹਾਂ? ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਮੇਰੇ ਲੋਕ ਕਿਉਂ ਕਹਿੰਦੇ ਹਨ, ‘ਅਸੀਂ ਘੁੰਮਣ ਲਈ ਅਜ਼ਾਦ ਹਾਂ; ਅਸੀਂ ਤੁਹਾਡੇ ਕੋਲ ਹੋਰ ਨਹੀਂ ਆਵਾਂਗੇ’?

32ਕੀ ਇੱਕ ਮੁਟਿਆਰ ਆਪਣੇ ਗਹਿਣੇ ਭੁੱਲ ਜਾਂਦੀ ਹੈ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।

33ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ! ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।

34ਤੇਰੇ ਕੱਪੜਿਆਂ ਉੱਤੇ ਨਿਰਦੋਸ਼ ਗਰੀਬਾਂ ਦਾ ਲਹੂ ਪਾਇਆ ਹੋਇਆ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਤੁਹਾਡੇ ਘਰ ਵੜ ਗਏ।

35ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ; ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’ ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾ ਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.