ਯਿਰਮਿਯਾਹ 20

ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ।

Jeremiah 20:5 (UKJV) Moreover I will deliver all the strength of this city, and all the labours thereof, and all the precious things thereof, and all the treasures of the kings of Judah will I give into the hand of their enemies, which shall spoil them, and take them, and carry them to Babylon.

3ਅਗਲੇ ਦਿਨ, ਜਦੋਂ ਪਸ਼ਹੂਰ ਨੇ ਉਸਨੂੰ ਕਾਠ ਤੋਂ ਛੁਡਾਇਆ, ਯਿਰਮਿਯਾਹ ਨੇ ਉਸਨੂੰ ਕਿਹਾ, “ਤੇਰੇ ਲਈ ਯਾਹਵੇਹ ਦਾ ਨਾਮ ਪਸ਼ਹੂਰ ਨਹੀਂ ਹੈ, ਪਰ ਹਰ ਪਾਸੇ ਭੈਅ ਰੱਖਿਆ ਹੈ।

4ਕਿਉਂਕਿ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਮੈਂ ਤੁਹਾਨੂੰ ਆਪਣੇ ਲਈ ਅਤੇ ਤੁਹਾਡੇ ਸਾਰੇ ਦੋਸਤਾਂ ਲਈ ਇੱਕ ਭੈਅ ਦਾ ਕਾਰਨ ਬਣਾ ਦਿਆਂਗਾ; ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਨਾਲ ਡਿੱਗਦੇ ਵੇਖੋਂਗੇ। ਮੈਂ ਸਾਰੇ ਯਹੂਦਾਹ ਨੂੰ ਬਾਬੇਲ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ, ਜੋ ਉਹਨਾਂ ਨੂੰ ਬਾਬੇਲ ਵਿੱਚ ਲੈ ਜਾਵੇਗਾ ਜਾਂ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ।

5ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ।

6ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ ”

7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.