4ਕਿਉਂਕਿ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਮੈਂ ਤੁਹਾਨੂੰ ਆਪਣੇ ਲਈ ਅਤੇ ਤੁਹਾਡੇ ਸਾਰੇ ਦੋਸਤਾਂ ਲਈ ਇੱਕ ਭੈਅ ਦਾ ਕਾਰਨ ਬਣਾ ਦਿਆਂਗਾ; ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਨਾਲ ਡਿੱਗਦੇ ਵੇਖੋਂਗੇ। ਮੈਂ ਸਾਰੇ ਯਹੂਦਾਹ ਨੂੰ ਬਾਬੇਲ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ, ਜੋ ਉਹਨਾਂ ਨੂੰ ਬਾਬੇਲ ਵਿੱਚ ਲੈ ਜਾਵੇਗਾ ਜਾਂ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ।
5ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ।
6ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ ”
7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।
8ਜਦੋਂ ਵੀ ਮੈਂ ਬੋਲਦਾ ਹਾਂ, ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ। ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨ ਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।