6ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ ”
7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।
8ਜਦੋਂ ਵੀ ਮੈਂ ਬੋਲਦਾ ਹਾਂ, ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ। ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨ ਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।
9ਪਰ ਜੇ ਮੈਂ ਕਹਾਂ, “ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾ ਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,” ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ, ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ। ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ; ਅਸਲ ਵਿੱਚ, ਮੈਂ ਨਹੀਂ ਕਰ ਸਕਦਾ।
10ਮੈਂ ਬਹੁਤ ਸਾਰੀਆਂ ਚੀਕਾਂ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ! ਉਸਦੀ ਨਿੰਦਾ ਕਰੋ! ਆਓ ਉਸਦੀ ਨਿੰਦਾ ਕਰੀਏ!” ਮੇਰੇ ਸਾਰੇ ਦੋਸਤ ਮੇਰੇ ਖਿਸਕਣ ਦੀ ਉਡੀਕ ਕਰ ਰਹੇ ਹਨ, “ਸ਼ਾਇਦ ਉਹ ਧੋਖਾ ਖਾ ਜਾਵੇ; ਤਦ ਅਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਾਂਗੇ ਅਤੇ ਉਸ ਤੋਂ ਬਦਲਾ ਲਵਾਂਗੇ।”