ਯਿਰਮਿਯਾਹ 20

ਪਰ ਜੇ ਮੈਂ ਕਹਾਂ, “ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾ ਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,” ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ, ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ। ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ; ਅਸਲ ਵਿੱਚ, ਮੈਂ ਨਹੀਂ ਕਰ ਸਕਦਾ।

Jeremiah 20:9 (UKJV) Then I said, I will not make mention of him, nor speak any more in his name. But his word was in mine heart as a burning fire shut up in my bones, and I was weary with forbearing, and I could not stay.

7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।

8ਜਦੋਂ ਵੀ ਮੈਂ ਬੋਲਦਾ ਹਾਂ, ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ। ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨ ਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।

9ਪਰ ਜੇ ਮੈਂ ਕਹਾਂ, “ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾ ਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,” ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ, ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ। ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ; ਅਸਲ ਵਿੱਚ, ਮੈਂ ਨਹੀਂ ਕਰ ਸਕਦਾ।

10ਮੈਂ ਬਹੁਤ ਸਾਰੀਆਂ ਚੀਕਾਂ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ! ਉਸਦੀ ਨਿੰਦਾ ਕਰੋ! ਆਓ ਉਸਦੀ ਨਿੰਦਾ ਕਰੀਏ!” ਮੇਰੇ ਸਾਰੇ ਦੋਸਤ ਮੇਰੇ ਖਿਸਕਣ ਦੀ ਉਡੀਕ ਕਰ ਰਹੇ ਹਨ, “ਸ਼ਾਇਦ ਉਹ ਧੋਖਾ ਖਾ ਜਾਵੇ; ਤਦ ਅਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਾਂਗੇ ਅਤੇ ਉਸ ਤੋਂ ਬਦਲਾ ਲਵਾਂਗੇ।”

11ਪਰ ਯਾਹਵੇਹ ਇੱਕ ਸ਼ਕਤੀਸ਼ਾਲੀ ਯੋਧੇ ਵਾਂਗ ਮੇਰੇ ਨਾਲ ਹੈ; ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ ਅਤੇ ਜਿੱਤਣਗੇ ਨਹੀਂ। ਉਹ ਅਸਫ਼ਲ ਹੋਣਗੇ ਅਤੇ ਪੂਰੀ ਤਰ੍ਹਾਂ ਬਦਨਾਮ ਹੋਣਗੇ; ਉਹਨਾਂ ਦੀ ਬੇਇੱਜ਼ਤੀ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.