ਯਿਰਮਿਯਾਹ 20

ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।

Jeremiah 20:7 (UKJV) O LORD, you have deceived me, and I was deceived; you are stronger than I, and have prevailed: I am in derision daily, every one mocks me.

5ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ।

6ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ ”

7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।

8ਜਦੋਂ ਵੀ ਮੈਂ ਬੋਲਦਾ ਹਾਂ, ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ। ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨ ਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।

9ਪਰ ਜੇ ਮੈਂ ਕਹਾਂ, “ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾ ਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,” ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ, ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ। ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ; ਅਸਲ ਵਿੱਚ, ਮੈਂ ਨਹੀਂ ਕਰ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.