ਯਿਰਮਿਯਾਹ 21

‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਡੇ ਵਿਰੁੱਧ ਜੰਗ ਦੇ ਹਥਿਆਰਾਂ ਨੂੰ ਜੋ ਤੁਹਾਡੇ ਹੱਥਾਂ ਵਿੱਚ ਹਨ, ਮੋੜਨ ਵਾਲਾ ਹਾਂ। ਬਾਬੇਲ ਦੇ ਰਾਜੇ ਅਤੇ ਬਾਬਲੀ ਲੋਕਾਂ ਨਾਲ ਲੜਨ ਲਈ ਵਰਤ ਰਹੇ ਹਨ ਜੋ ਕੰਧ ਦੇ ਬਾਹਰ ਤੁਹਾਨੂੰ ਘੇਰ ਰਹੇ ਹਨ। ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਅੰਦਰ ਇਕੱਠਾ ਕਰਾਂਗਾ।

Jeremiah 21:4 (UKJV) Thus says the LORD God of Israel; Behold, I will turn back the weapons of war that are in your hands, wherewith all of you fight against the king of Babylon, and against the Chaldeans, which besiege you without the walls, and I will assemble them into the midst of this city.

2“ਹੁਣ ਸਾਡੇ ਲਈ ਯਾਹਵੇਹ ਤੋਂ ਪੁੱਛ ਕਿਉਂਕਿ ਬਾਬੇਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਹਮਲਾ ਕਰ ਰਿਹਾ ਹੈ। ਸ਼ਾਇਦ ਯਾਹਵੇਹ ਸਾਡੇ ਲਈ ਪਿਛਲੇ ਸਮਿਆਂ ਵਾਂਗ ਅਚੰਭੇ ਕੰਮ ਕਰੇ ਤਾਂ ਜੋ ਉਹ ਸਾਡੇ ਤੋਂ ਹਟ ਜਾਵੇ।”

3ਪਰ ਯਿਰਮਿਯਾਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਸਿਦਕੀਯਾਹ ਨੂੰ ਆਖੋ,

4‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਡੇ ਵਿਰੁੱਧ ਜੰਗ ਦੇ ਹਥਿਆਰਾਂ ਨੂੰ ਜੋ ਤੁਹਾਡੇ ਹੱਥਾਂ ਵਿੱਚ ਹਨ, ਮੋੜਨ ਵਾਲਾ ਹਾਂ। ਬਾਬੇਲ ਦੇ ਰਾਜੇ ਅਤੇ ਬਾਬਲੀ ਲੋਕਾਂ ਨਾਲ ਲੜਨ ਲਈ ਵਰਤ ਰਹੇ ਹਨ ਜੋ ਕੰਧ ਦੇ ਬਾਹਰ ਤੁਹਾਨੂੰ ਘੇਰ ਰਹੇ ਹਨ। ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਅੰਦਰ ਇਕੱਠਾ ਕਰਾਂਗਾ।

5ਮੈਂ ਆਪ ਹੀ ਤੁਹਾਡੇ ਵਿਰੁੱਧ ਪਸਾਰਿਆ ਹੋਇਆ ਹੱਥ ਅਤੇ ਬਲਵੰਤ ਬਾਂਹ ਨਾਲ ਗੁੱਸੇ ਅਤੇ ਵੱਡੇ ਕ੍ਰੋਧ ਵਿੱਚ ਤੁਹਾਡੇ ਵਿਰੁੱਧ ਲੜਾਂਗਾ।

6ਮੈਂ ਉਹਨਾਂ ਲੋਕਾਂ ਨੂੰ ਮਾਰ ਦਿਆਂਗਾ ਜਿਹੜੇ ਇਸ ਸ਼ਹਿਰ ਵਿੱਚ ਰਹਿੰਦੇ ਹਨ, ਆਦਮੀ ਅਤੇ ਜੰਗਲੀ ਜਾਨਵਰ ਦੋਵੇਂ ਅਤੇ ਉਹ ਇੱਕ ਭਿਆਨਕ ਬਿਪਤਾ ਨਾਲ ਮਰ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.