ਯਿਰਮਿਯਾਹ 23

ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ; ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ। ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨ ਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।

Jeremiah 23:10 (UKJV) For the land is full of adulterers; for because of swearing the land mourns; the pleasant places of the wilderness are dried up, and their course is evil, and their force is not right.

8ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।”

9ਮੈਂ ਇਹ ਨਬੀਆਂ ਬਾਰੇ ਕਹਾਂਗਾ: ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ; ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ। ਮੈਂ ਇੱਕ ਸ਼ਰਾਬੀ ਆਦਮੀ ਵਰਗਾ ਹਾਂ, ਇੱਕ ਤਾਕਤਵਰ ਆਦਮੀ ਵਰਗਾ ਜਿਸ ਨੂੰ ਸ਼ਰਾਬ ਨੇ ਕਾਬੂ ਵਿੱਚ ਕਰ ਲਿਆ ਹੋਵੇ, ਯਾਹਵੇਹ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ।

10ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ; ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ। ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨ ਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।

11ਯਾਹਵੇਹ ਆਖਦਾ ਹੈ, “ਨਬੀ ਅਤੇ ਪੁਜਾਰੀ ਦੋਵੇਂ ਅਧਰਮੀ ਹਨ; ਮੈਂ ਆਪਣੇ ਮੰਦਰ ਵਿੱਚ ਵੀ ਉਹਨਾਂ ਦੀ ਬੁਰਾਈ ਵੇਖਦਾ ਹਾਂ।”

12“ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਹਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.