ਯਿਰਮਿਯਾਹ 23

ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।”

Jeremiah 23:8 (UKJV) But, The LORD lives, which brought up and which led the seed of the house of Israel out of the north country, and from all countries where I had driven them; and they shall dwell in their own land.

6ਉਸ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਉਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮ ਮੁਕਤੀਦਾਤਾ ਹੈ।

7“ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਲੋਕ ਫਿਰ ਇਹ ਨਾ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’

8ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।”

9ਮੈਂ ਇਹ ਨਬੀਆਂ ਬਾਰੇ ਕਹਾਂਗਾ: ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ; ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ। ਮੈਂ ਇੱਕ ਸ਼ਰਾਬੀ ਆਦਮੀ ਵਰਗਾ ਹਾਂ, ਇੱਕ ਤਾਕਤਵਰ ਆਦਮੀ ਵਰਗਾ ਜਿਸ ਨੂੰ ਸ਼ਰਾਬ ਨੇ ਕਾਬੂ ਵਿੱਚ ਕਰ ਲਿਆ ਹੋਵੇ, ਯਾਹਵੇਹ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ।

10ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ; ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ। ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨ ਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.