5“ਉਹ ਦਿਨ ਆ ਰਹੇ ਹਨ, ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ, ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾ ਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।
6ਉਸ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਉਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮ ਮੁਕਤੀਦਾਤਾ ਹੈ।
7“ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਲੋਕ ਫਿਰ ਇਹ ਨਾ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’
8ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।”
9ਮੈਂ ਇਹ ਨਬੀਆਂ ਬਾਰੇ ਕਹਾਂਗਾ: ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ; ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ। ਮੈਂ ਇੱਕ ਸ਼ਰਾਬੀ ਆਦਮੀ ਵਰਗਾ ਹਾਂ, ਇੱਕ ਤਾਕਤਵਰ ਆਦਮੀ ਵਰਗਾ ਜਿਸ ਨੂੰ ਸ਼ਰਾਬ ਨੇ ਕਾਬੂ ਵਿੱਚ ਕਰ ਲਿਆ ਹੋਵੇ, ਯਾਹਵੇਹ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ।