ਯਿਰਮਿਯਾਹ 23

“ਉਹ ਦਿਨ ਆ ਰਹੇ ਹਨ, ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ, ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾ ਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।

Jeremiah 23:5 (UKJV) Behold, the days come, says the LORD, that I will raise unto David a righteous Branch, and a King shall reign and prosper, and shall execute judgment and justice in the earth.

3“ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ।

4ਮੈਂ ਉਹਨਾਂ ਉੱਤੇ ਚਰਵਾਹੇ ਰੱਖਾਂਗਾ ਜੋ ਉਹਨਾਂ ਦੀ ਦੇਖਭਾਲ ਕਰਨਗੇ ਅਤੇ ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ ਅਤੇ ਨਾ ਹੀ ਕੋਈ ਗੁੰਮ ਹੋਵੇਗਾ,” ਯਾਹਵੇਹ ਦਾ ਵਾਕ ਹੈ।

5“ਉਹ ਦਿਨ ਆ ਰਹੇ ਹਨ, ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ, ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾ ਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।

6ਉਸ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁਰੱਖਿਅਤ ਰਹੇਗਾ। ਇਹ ਉਹ ਨਾਮ ਹੈ ਜਿਸ ਦੁਆਰਾ ਉਸਨੂੰ ਬੁਲਾਇਆ ਜਾਵੇਗਾ: ਯਾਹਵੇਹ ਸਾਡਾ ਧਰਮ ਮੁਕਤੀਦਾਤਾ ਹੈ।

7“ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਲੋਕ ਫਿਰ ਇਹ ਨਾ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.