1“ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!”
2ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, “ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ,” ਯਾਹਵੇਹ ਦਾ ਵਾਕ ਹੈ।
3“ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ।
4ਮੈਂ ਉਹਨਾਂ ਉੱਤੇ ਚਰਵਾਹੇ ਰੱਖਾਂਗਾ ਜੋ ਉਹਨਾਂ ਦੀ ਦੇਖਭਾਲ ਕਰਨਗੇ ਅਤੇ ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ ਅਤੇ ਨਾ ਹੀ ਕੋਈ ਗੁੰਮ ਹੋਵੇਗਾ,” ਯਾਹਵੇਹ ਦਾ ਵਾਕ ਹੈ।
5“ਉਹ ਦਿਨ ਆ ਰਹੇ ਹਨ, ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ, ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾ ਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।