ਯਿਰਮਿਯਾਹ 23

“ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!”

Jeremiah 23:1 (UKJV) Woe be unto the pastors that destroy and scatter the sheep of my pasture! says the LORD.

1“ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!”

2ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, “ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ,” ਯਾਹਵੇਹ ਦਾ ਵਾਕ ਹੈ।

3“ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.