ਯਿਰਮਿਯਾਹ 23

ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, “ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ,” ਯਾਹਵੇਹ ਦਾ ਵਾਕ ਹੈ।

Jeremiah 23:2 (UKJV) Therefore thus says the LORD God of Israel against the pastors that feed my people; All of you have scattered my flock, and driven them away, and have not visited them: behold, I will visit upon you the evil of your doings, says the LORD.

1“ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!”

2ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, “ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ,” ਯਾਹਵੇਹ ਦਾ ਵਾਕ ਹੈ।

3“ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ।

4ਮੈਂ ਉਹਨਾਂ ਉੱਤੇ ਚਰਵਾਹੇ ਰੱਖਾਂਗਾ ਜੋ ਉਹਨਾਂ ਦੀ ਦੇਖਭਾਲ ਕਰਨਗੇ ਅਤੇ ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ ਅਤੇ ਨਾ ਹੀ ਕੋਈ ਗੁੰਮ ਹੋਵੇਗਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.