27ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ।
28ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?” ਯਾਹਵੇਹ ਦਾ ਵਾਕ ਹੈ।
29“ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?
30“ਇਸ ਲਈ,” ਯਾਹਵੇਹ ਦਾ ਵਾਕ ਹੈ, “ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ ਜੋ ਮੇਰੇ ਬਚਨ ਇੱਕ ਦੂਸਰੇ ਤੋਂ ਚੋਰੀ ਕਰਦੇ ਹਨ।
31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, ‘ਯਾਹਵੇਹ ਦਾ ਵਾਕ।’