25“ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’
26ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ?
27ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ।
28ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?” ਯਾਹਵੇਹ ਦਾ ਵਾਕ ਹੈ।
29“ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?