ਯਿਰਮਿਯਾਹ 23

“ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’

Jeremiah 23:25 (UKJV) I have heard what the prophets said, that prophesy lies in my name, saying, I have dreamed, I have dreamed.

23“ਕੀ ਮੈਂ ਨੇੜੇ ਦਾ ਹੀ ਪਰਮੇਸ਼ਵਰ ਹਾਂ,” “ਅਤੇ ਦੂਰ ਦਾ ਪਰਮੇਸ਼ਵਰ ਨਹੀਂ ਹਾਂ? ਯਾਹਵੇਹ ਦਾ ਵਾਕ ਹੈ?

24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ?” ਯਾਹਵੇਹ ਦਾ ਵਾਕ ਹੈ। “ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?” ਯਾਹਵੇਹ ਦਾ ਵਾਕ ਹੈ।

25“ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’

26ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ?

27ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.