ਯਿਰਮਿਯਾਹ 23

ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ?” ਯਾਹਵੇਹ ਦਾ ਵਾਕ ਹੈ। “ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?” ਯਾਹਵੇਹ ਦਾ ਵਾਕ ਹੈ।

Jeremiah 23:24 (UKJV) Can any hide himself in secret places that I shall not see him? says the LORD. Do not I fill heaven and earth? says the LORD.

22ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ, ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ, ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।

23“ਕੀ ਮੈਂ ਨੇੜੇ ਦਾ ਹੀ ਪਰਮੇਸ਼ਵਰ ਹਾਂ,” “ਅਤੇ ਦੂਰ ਦਾ ਪਰਮੇਸ਼ਵਰ ਨਹੀਂ ਹਾਂ? ਯਾਹਵੇਹ ਦਾ ਵਾਕ ਹੈ?

24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ?” ਯਾਹਵੇਹ ਦਾ ਵਾਕ ਹੈ। “ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?” ਯਾਹਵੇਹ ਦਾ ਵਾਕ ਹੈ।

25“ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’

26ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.