ਯਿਰਮਿਯਾਹ 23

ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ, ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ, ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।

Jeremiah 23:22 (UKJV) But if they had stood in my counsel, and had caused my people to hear my words, then they should have turned them from their evil way, and from the evil of their doings.

20ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾ ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।

21ਮੈਂ ਇਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ, ਫਿਰ ਵੀ ਉਹ ਆਪਣੇ ਸੰਦੇਸ਼ ਨਾਲ ਭੱਜੇ ਹਨ; ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਾਂ ਵੀ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ।

22ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ, ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ, ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।

23“ਕੀ ਮੈਂ ਨੇੜੇ ਦਾ ਹੀ ਪਰਮੇਸ਼ਵਰ ਹਾਂ,” “ਅਤੇ ਦੂਰ ਦਾ ਪਰਮੇਸ਼ਵਰ ਨਹੀਂ ਹਾਂ? ਯਾਹਵੇਹ ਦਾ ਵਾਕ ਹੈ?

24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ?” ਯਾਹਵੇਹ ਦਾ ਵਾਕ ਹੈ। “ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.