ਯਿਰਮਿਯਾਹ 23

ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾ ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।

Jeremiah 23:20 (UKJV) The anger of the LORD shall not return, until he have executed, and till he have performed the thoughts of his heart: in the latter days all of you shall consider it perfectly.

18ਪਰ ਉਹਨਾਂ ਵਿੱਚੋਂ ਕੌਣ ਯਾਹਵੇਹ ਦੀ ਸਭਾ ਵਿੱਚ ਉਸਦਾ ਬਚਨ ਵੇਖਣ ਜਾਂ ਸੁਣਨ ਲਈ ਖੜ੍ਹਾ ਹੋਇਆ ਹੈ? ਉਸ ਦਾ ਬਚਨ ਕਿਸ ਨੇ ਧਿਆਨ ਦਿੱਤਾ ਅਤੇ ਸੁਣਿਆ ਹੈ?

19ਵੇਖੋ, ਯਾਹਵੇਹ ਦਾ ਤੂਫ਼ਾਨ ਕ੍ਰੋਧ ਵਿੱਚ ਫੁੱਟੇਗਾ, ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੂਫ਼ਾਨ ਆਵੇਗਾ।

20ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾ ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।

21ਮੈਂ ਇਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ, ਫਿਰ ਵੀ ਉਹ ਆਪਣੇ ਸੰਦੇਸ਼ ਨਾਲ ਭੱਜੇ ਹਨ; ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਾਂ ਵੀ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ।

22ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ, ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ, ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.