16ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ; ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ। ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ, ਪਰ ਯਾਹਵੇਹ ਦੇ ਮੂੰਹੋਂ ਨਹੀਂ।
17ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ, ‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨ ਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’
18ਪਰ ਉਹਨਾਂ ਵਿੱਚੋਂ ਕੌਣ ਯਾਹਵੇਹ ਦੀ ਸਭਾ ਵਿੱਚ ਉਸਦਾ ਬਚਨ ਵੇਖਣ ਜਾਂ ਸੁਣਨ ਲਈ ਖੜ੍ਹਾ ਹੋਇਆ ਹੈ? ਉਸ ਦਾ ਬਚਨ ਕਿਸ ਨੇ ਧਿਆਨ ਦਿੱਤਾ ਅਤੇ ਸੁਣਿਆ ਹੈ?
19ਵੇਖੋ, ਯਾਹਵੇਹ ਦਾ ਤੂਫ਼ਾਨ ਕ੍ਰੋਧ ਵਿੱਚ ਫੁੱਟੇਗਾ, ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੂਫ਼ਾਨ ਆਵੇਗਾ।
20ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾ ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।