ਯਿਰਮਿਯਾਹ 23

ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ, ‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨ ਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’

Jeremiah 23:17 (UKJV) They say still unto them that despise me, The LORD has said, All of you shall have peace; and they say unto every one that walks after the imagination of his own heart, No evil shall come upon you.

15ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ: “ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ, ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।”

16ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ; ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ। ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ, ਪਰ ਯਾਹਵੇਹ ਦੇ ਮੂੰਹੋਂ ਨਹੀਂ।

17ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ, ‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨ ਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’

18ਪਰ ਉਹਨਾਂ ਵਿੱਚੋਂ ਕੌਣ ਯਾਹਵੇਹ ਦੀ ਸਭਾ ਵਿੱਚ ਉਸਦਾ ਬਚਨ ਵੇਖਣ ਜਾਂ ਸੁਣਨ ਲਈ ਖੜ੍ਹਾ ਹੋਇਆ ਹੈ? ਉਸ ਦਾ ਬਚਨ ਕਿਸ ਨੇ ਧਿਆਨ ਦਿੱਤਾ ਅਤੇ ਸੁਣਿਆ ਹੈ?

19ਵੇਖੋ, ਯਾਹਵੇਹ ਦਾ ਤੂਫ਼ਾਨ ਕ੍ਰੋਧ ਵਿੱਚ ਫੁੱਟੇਗਾ, ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੂਫ਼ਾਨ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.