ਯਿਰਮਿਯਾਹ 23

ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ: “ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ, ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।”

Jeremiah 23:15 (UKJV) Therefore thus says the LORD of hosts concerning the prophets; Behold, I will feed them with wormwood, and make them drink the water of gall: for from the prophets of Jerusalem is profaneness gone forth into all the land.

13“ਸਾਮਰਿਯਾ ਦੇ ਨਬੀਆਂ ਵਿੱਚ ਮੈਂ ਇਹ ਘਿਣਾਉਣੀ ਚੀਜ਼ ਵੇਖੀ: ਉਹਨਾਂ ਨੇ ਬਆਲ ਦੁਆਰਾ ਭਵਿੱਖਬਾਣੀ ਕੀਤੀ ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾ ਦਿੱਤਾ।

14ਯੇਰੂਸ਼ਲੇਮ ਦੇ ਨਬੀਆਂ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ ਹੈ: ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ। ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ, ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ। ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ; ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।”

15ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ: “ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ, ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।”

16ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ; ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ। ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ, ਪਰ ਯਾਹਵੇਹ ਦੇ ਮੂੰਹੋਂ ਨਹੀਂ।

17ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ, ‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨ ਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.